| Similar Articles | Articles by this Reporter | |
| Contact Reporter | Tell-a-friend |
ਪਿਆਰੇ ਪਾਠਕੋ! ਪੰਜਾਬੀ ਪੱਤ੍ਰਿਕਾ ਆਪਣੇ ਨਵੇਂ ਹਫਤਾਵਾਰੀ ਰੂਪ ਵਿਚ ਪੇਸ਼ ਹੈ। ਪੰਜਾਬੀ ਪੱਤ੍ਰਿੱਕਾ ਦਾ ਅਦਾਰਾ ਤੁਹਾਡੀ ਚਿਰੋਕਣੀ ਮੰਗ ਨੂੰ ਸਾਕਾਰ ਰੂਪ ਵਿਚ ਪੇਸ਼ ਕਰਨ ਦੇ ਖੁਸ਼ੀਆਂ ਭਰੇ ਮੌਕੇ ’ਤੇ ਆਪ ਸਭ ਨੂੰ ਵਧਾਈ ਦਿੰਦਾ ਹੋਇਆ ਬੀਤੇ ਵਾਂਗ ਭਵਿੱਖ ਵਿਚ ਵੀ ਪਹਿਲਾਂ ਨਾਲੋਂ ਵਧੀਆ ਅਤੇ ਵਧੇਰੇ ਸੇਵਾ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨ ਦਾ ਇਕਰਾਰ ਕਰਦਾ ਹੈ। ਐਬਟਸਫੋਰਡ ਦਾ ਇਸ ਨੂੰ ਪਹਿਲਾ ਹਫਤਾਵਾਰ ਪੰਜਾਬੀ ਅਖ਼ਬਾਰ ਹੋਣ ਦਾ ਮਾਣ ਮਿਲਿਆ ਹੈ। ਇਸ ਦੇ ਨਵੇਂ ਨਰੋਏ ਅਤੇ ਨਿਰਾਲੇ ਸਰੂਪ ਨੂੰ ਬਰਕਰਾਰ ਰੱਖਣ ਦੀ ਪੂਰੀ ਪੂਰੀ ਸਮਰੱਥਾ ਨਾਲ ਕੋਸ਼ਿਸ਼ ਹੋਏਗੀ। ਸਟਾਫ ਵਿਚ ਵੀ ਵਾਧਾ ਕੀਤਾ ਗਿਆ ਹੈ ਅਤੇ ਦਫ਼ਤਰ ਦੀ ਨੁਹਾਰ ਵੀ ਬਦਲੀ ਗਈ ਹੈ। ਤੁਹਾਡੇ ਸਹਿਯੋਗ ਅਤੇ ਸਹਾਇਤਾ ਦੇ ਸਹਾਰੇ ਹੀ ਇਹ ਆਪਣੇ ਨਵੇਂ ਰੂਪ ਵਿਚ ਆਇਆ ਹੈ। ਬੀਤੇ ਵਿਚ ਤੁਹਾਡੇ ਵਲੋਂ ਮਿਲੇ ਬੇਹਦ ਪਿਆਰ ਅਤੇ ਸਤਿਕਾਰ ਲਈ ਅਦਾਰਾ ਪੰਜਾਬੀ ਪੱਤ੍ਰਿਕਾ ਤੁਹਾਡਾ ਰਿਣੀ ਵੀ ਹੈ ਅਤੇ ਧੰਨਵਾਦੀ ਵੀ। ਅੱਗੋਂ ਤੋਂ ਵੀ ਤੁਹਾਨੂੰ ਯਕੀਨ ਦੁਆਂਦਾ ਹੈ ਕਿ ਤੁਹਾਡੀਆਂ ਆਸਾਂ, ਉਮੰਗਾਂ ’ਤੇ ਪੂਰਾ ਪੂਰਾ ਉਤਰਨ ਲਈ ਬਚਨਵਧ ਹੈ। ਪੰਜਾਬੀ ਪੱਤ੍ਰਿਕਾ ਪਹਿਲਾਂ ਵਾਲੀ ਆਪਣੀ ਨਿਰਪੱਖ, ਅਜ਼ਾਦ, ਸੈਕੂਲਰ ਅਤੇ ਪ੍ਰੋਗਰੈਸਿਵ ਨੀਤੀ ਅਨੁਸਾਰ ਸਫ਼ਰ ’ਤੇ ਅਡੋਲ ਚਲਦਾ ਰਹੇਗਾ। ਤੁਹਾਡੇ ਆਸਰੇ ਅਤੇ ਸਹਾਰੇ ਸਦਕਾ ਸਫਲਤਾ ਦੀ ਮੰਜ਼ਿਲ ਵੱਲ ਵਧਦਾ ਰਹੇਗਾ। ਕਾਰੋਬਾਰੀ, ਲਿਖਾਰੀ ਅਤੇ ਪਾਠਕ ਭੈਣਾਂ, ਭਰਾਵਾਂ ਦੇ ਸਾਥ ਸਦਕਾ ਹੀ ਪੰਜਾਬੀ ਪੱਤ੍ਰਿਕਾ ਅਦਾਰਾ ਆਪਣੇ ਅਜੋਕੇ ਸਥਾਨ ਨੂੰ ਪ੍ਰਾਪਤ ਕਰ ਸਕਿਆ ਹੈ। ਅੱਗੋਂ ਤੋਂ ਵੀ ਤੁਹਾਡੇ ਵੱਲੋਂ ਅਸੀਂ ਸਹਿਯੋਗ ਤੇ ਸਹਾਇਤਾ ਮਿਲਣ ਦੀ ਪੂਰੀ ਪੂਰੀ ਆਸ ਰਖਦੇ ਹਾਂ। ਸ਼ਾਲਾ! ਤੁਹਾਡਾ ਆਪਣਾ ਹਰਮਨ ਪਿਆਰਾ ਪੰਜਾਬੀ ਪੱਤ੍ਰਿਕਾ ਤੁਹਾਡੀ ਸੇਵਾ ਕਰਦਾ ਹੋਇਆ ਹੋਰ ਅੱਗੇ ਤੋਂ ਹੋਰ ਅੱਗੇ ਤਰੱਕੀ ਦੀਆਂ ਮੰਜ਼ਲਾਂ ਤਹਿ ਕਰਦਾ ਰਹੇ!
PassPort Login