Today: July 31, 2010
Editorials




ਐਬਟਸਫੋਰਡ ’ਚ ਡਰੱਗਾਂ ਅਤੇ ਕਰਾਈਮ ਵਿਰੁਧ ਜਾਗਰੂਕਤਾ ਲਹਿਰ ਸ਼ੁਰੂ

Published September 18, 2009

ਬਿਊਟੀਫੁਲ ਬ੍ਰਿਟਿਸ਼ ਕੋਲੰਬੀਆਂ ਦੇ ਐਬਟਸਫੋਰਡ ਸ਼ਹਿਰ ਜਿਸਦੀ ਅਬਾਦੀ ਸਵਾ ਲੱਖ ਤੋਂ ਉਪਰ ਹੈ ਅਤੇ ਕੈਨੇਡਾ ਭਰ ਵਿੱਚ ਬੇਰੀ ਕੈਪੀਟਲ ਕਰਕੇ ਜਾਣਿਆ ਜਾਂਦਾ ਸੀ । ਇਸ ਵਿਚਲੇ ਪੁਰਾਣੇ ਗੁਰੂ ਘਰ ਨੂੰ ਕੌਮੀ ਵਰਾਸਤ ਦਾ ਦਰਜ਼ਾ ਵੀ ਮਿਲਿਆ ਹੋਇਆ ਹੈ, ਜੋ ਵਿਸ਼ਵ ਭਰ ਵਿੱਚ ਸਿੱਖਾਂ ਦਾ ਇਕੋ ਇੱਕ ਧਾਰਮਿਕ ਸਥਾਨ ਹੈ ਜਿਸਨੂੰ 192 ਦੇਸਾਂ ਵਿੱਚ ਕੇਵਲ ਤੇ ਕੇਵਲ ਕੈਨੇਡਾ ਦੀ ਸਰਕਾਰ ਨੇ ਇਹ ਮਾਣ ਸਨਮਾਨ ਦਿੱਤਾ ਹੈ । ਇਹ ਉਹ ਸ਼ਹਿਰ ਹੈ ਜਿਥੇ ਤਿੰਨ ਰੈਸਲਿੰਗ ਅਖਾੜੇ ਹਨ, ਐਬੀ ਰੈਸਲਿੰਗ ਕਲੱਬ, ਹਰਗੋਬਿੰਦ ਰੈਸਲਿੰਗ ਅਖਾੜਾ ਅਤੇ ਗੁਰੂ ਗੋਬਿੰਦ ਸਿੰਘ ਰੈਸਲਿੰਗ ਅਖਾੜਾ ਜਿਨ੍ਹਾਂ ਵਿੱਚ ਕਈ ਸੈˆਕੜੇ ਨੌਜਵਾਨ ਕਸਰਤਾਂ ਕਰਕੇ ਆਪਣੇ ਕਰਤੱਵਾਂ ਰਾਹੀਂ ਗੋਲਡ ਮੈਡਲ ਪ੍ਰਾਪਤ ਕਰਦੇ ਹਨ । ਸ਼ਾਇਦ ਪੂਰੇ ਕੈਨੇਡਾ ਭਰ ਵਿੱਚ ਇਹ ਇਕੋ ਇਕ ਸ਼ਹਿਰ ਹੈ ਜਿਥੇ ਛੋਟੇ ਵੱਡੇ ਬੱਚੇ ਨੌਜਵਾਨ ਭਾਰੀ ਗਿਣਤੀ ਵਿੱਚ ਘੋਲਾਂ ਵਿੱਚ ਆਪਣੇ ਜੌਹਰ ਦਿਖਾਉਂਦੇ ਹਨ ਅਤੇ ਗੋਲਡ ਮੈਡਲ ਸਭ ਨਾਲੋਂ ਜ਼ਿਆਦਾ ਪ੍ਰਾਪਤ ਕੀਤੇ ਹਨ । ਇਸ ਸ਼ਹਿਰ ਵਿੱਚ ਕਬੱਡੀ ਅਤੇ ਸ਼ੌਕਰ ਦੀਆਂ ਕਲੱਬਾਂ ਤੋਂ ਇਲਾਵਾ ਬੇਸਬਾਲ, ਕ੍ਰਿਕਟ ਅਤੇ ਹਾਕੀ ਦੀਆਂ ਖੇਡਾਂ ਦੀ ਵੀ ਘੱਟ ਮਹੱਤਤਾ ਨਹੀਂ ਹੈ । ਜਿਥੇ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ ਸੰਸਥਾਵਾਂ ਹਨ ਜੋ ਨੌਜਵਾਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣੀਆਂ ਹੋਈਆਂ ਹਨ । ਇਥੇ 29 ਚਰਚਾਂ ਤੋਂ ਇਲਾਵਾ ਤਿੰਨ ਗੁਰੂ ਘਰ, ਖਾਲਸਾ ਦੀਵਾਨ ਸੁਸਾਇਟੀ, ਕਲਗੀਧਰ ਗੁਰਦੁਆਰਾ ਸਾਹਿਬ ਐਬਟਸਫੋਰਡ ਅਤੇ ਬਾਬਾ ਬੰਦਾ ਸਿੰਘ ਬਹਾਦਰ ਗੁਰੁ ਘਰ ਧਾਰਮਿਕ ਖੇਤਰ ਵਿੱਚ ਸਰਗਰਮ ਹਨ ਜਦੋਂ ਕਿ ਦੋ ਹਿੰਦੂ ਮੰਦਰ ਵੀ ਇਸੇ ਸ਼ਹਿਰ ਦੀ ਸੁੰਦਰਤਾ ਅਤੇ ਵੰਨ ਸਵੰਨੇ ਧਾਰਮਿਕ ਅਤੇ ਸਭਿਆਚਾਰਕ ਵਾਲੇ ਗੁਰਦਸਤੇ ਦੇ ਫੁੱਲ ਹਨ । ਜਿਥੇ ਇਹ ਸ਼ਹਿਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਵੱਡੇ ਸ਼ਹਿਰਾਂ ਵਾਲੀਆਂ ਸਹੂਲਤਾਂ ਦਾ ਵਿਕਾਸ ਹੋ ਰਿਹਾ ਹੈ । ਅੱਜਕਲ ਇਸ ਨੂੰ ਡਰੱਗਾਂ ਅਤੇ ਕਰਾਈਮ ਦੀ ਕੈਪੀਟਲ ਕਿਹਾ ਜਾ ਰਿਹਾ ਹੈ । ਤੇਜ਼ੀ ਨਾਲ ਹੀ ਇਹ ਦਹਾਕੇ ਕੁ ਭਰ ਵਿੱਚ ਹੀ ਡਰੱਗਾਂ ਅਤੇ ਕਰਾਈਮ ਦੀ ਦੁਨੀਆਂ ਵਿੱਚ ਦੂਜੇ ਸ਼ਹਿਰਾਂ ਨੂੰ ਪਿਛੇ ਛੱਡ ਕੇ ਪਹਿਲੇ ਦਰਜੇ ਤੇ ਪੁੱਜ ਗਿਆ ਹੈ ।
ਹਰ ਰੋਜ਼ ਹਿੰਸਾ ਅਤੇ ਕਰਾਈਮ ਦੇ ਕਿਸੇ ਸੁਣਨ, ਪੜ੍ਹਨ ਨੂੰ ਮਿਲਦੇ ਹਨ । ਇਸੇ ਸਾਲ ਅੱਧੀ ਕੁ ਦਰਜਨ ਕਤਲਾਂ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ । ਆਏ ਦਿਨ ਅਮਰੀਕਾ ਬਾਰਡਰ ਤੇ ਡਰੰਗਾਂ, ਭੰਗ ਕੁਕੀਨ ਜਾਂ ਸੁਖਾ ਪਕੜਨ ਦੀਆਂ ਖਬਰਾਂ ਨੇ ਅਖਬਾਰਾਂ ਵਿੱਚ ਥਾਂ ਮੱਲੀ ਹੁੰਦੀ ਹੈ । ਗੱਲ ਕੀ ਬਹੁਤ ਤੇਜ਼ੀ ਨਾਲ ਇਥੇ ਕਰਾਈਮ ਦਰ ਵਧੀ । ਖੁਸ਼ੀ ਦੀ ਗੱਲ ਇਹ ਹੈ ਇਹ ਹੈ ਕਿ ਹੁਣ ਲੋਕਾਂ ਨੂੰ ਜਾਗਰੂਕ ਕਰਨ ਲਈ ਖੇਡ ਸੰਸਥਾਵਾਂ, ਗੁਰੁ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਹੋਰ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਸਮਾਜਿਕ ’ਤੇ ਸੱਭਿਆਚਾਰਕ ਜੱਥੇਬੰਦੀਆਂ ਡਰੰਗਾਂ ਅਤੇ ਕਰਾਈਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲੱਗ ਪਈਆਂ ਹਨ । ਪਿਛਲੇ ਮਹੀਨੇ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਘਰ ਵਿਖੇ ਇਕ ਵੱਡਾ ਸੈਮੀਨਾਰ ਹੋਇਆ ਜਿਸ ਵਿੱਚ ਗੈˆਗ ਅਤੇ ਅਪਰਾਧ ਰੋਕਣ ਲਈ ਇੰਟੇਗਰੇਟਿਡ ਪੁਲੀਸ ਫੋਰਸ ਅਤੇ ਐਬਟਸਫੋਰਡ ਪੁਲੀਸ ਵੱਲੋਂ ਸ਼ਮੂਲੀਅਤ ਕੀਤੀ ਗਈ । ਬੀਤੇ ਸ਼ਨੀਵਾਰ ਗਾਰਡਨ ਪਾਰਕ ਟਾਵਰ ਵਿਖੇ ਰੈਡਕੱਪ ਅਤੇ ਮੇਰੀ ਰੀਵਜ਼ ਦੀਆਂ ਸਰਗਰਮੀਆਂ ਅਤੇ ਪਹਿਲ ਕਦਮੀ ਨਾਲ ਇਕ ਵਿਸ਼ਾਲ ਸਮਾਗਮ ਹੋਇਆ, ਜਿਸ ਵਿੱਚ ਮੁੱਖ ਵਕਤਾ ‘ਲਾਅ ਬਰੇਕਰ ਤੋਂ ਲਾਅ ਮੇਕਰ’ ਬਣਿਆ ਸਰਜ ਲੀ ਕਲੈਰਕ ਸੰਸਕੈਚਵਨ ਦਾ ਐਮ.ਐਲ.ਏ ਸੀ । ਐਤਵਾਰ ਨੂੰ ਕਲਗੀਧਰ ਦਰਬਾਰ ਗੁਰੂ ਘਰ ਐਬਟਸਫੋਰਡ ਦੀ ਬੇਸਮੈˆਟ ਵਿੱਚ ਐਬੀ ਰੈਸਲਿੰਗ ਕਲੱਬ ਵੱਲੋਂ ਡਰੱਗਾਂ, ਗੈˆਗਾਂ ਅਤੇ ਕਰਾਈਮ ਬਾਰੇ ਜਾਗਰੂਕਤਾ ਲਈ ਸੈਮੀਨਾਰ ਕਰਵਾਇਆ ਗਿਆ । ਸਿਟੀ ਕੌਂਸਲ ਅਤੇ ਪੁਲੀਸ ਵਾਸਤੇ ਅਜਿਹੀ ਸਥਿਤੀ ਇਕ ਵੰਗਾਰ ਬਣ ਗਈ ਹੈ । ਸੋ ਸਿਟੀ ਕੌਂਸਲ, ਪੁਲੀਸ ਵਿਭਾਗ ਅਤੇ ਸਕੂਲ ਐਜ਼ੂਕੇਸ਼ਨ ਵਿਭਾਗ ਨੂੰ ਵੀ ਹੁਣ ਸਮੇਂ ਸਿਰ ਲੋਕਾਂ ਵਿੱਚ ਉਪਰੋਕਤ ਬੁਰਿਆਈਆਂ ਅਤੇ ਲਾਹਨਤਾਂ ਜਿਨ੍ਹਾਂ ਕਰਕੇ ਸ਼ਹਿਰ ਇਕ ਨਰਕ ਸਮਾਨ ਜਾਪਣ ਲੱਗ ਪਿਆ ਨੂੰ ਖਤਮ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਆਪਣੀ ਪੂਰੀ ਪੂਰੀ ਸਮਰਥਾ, ਯੋਗਤਾ, ਸਾਧਨ ਅਤੇ ਤਾਕਤ ਲਾਉਣੀ ਸਮੇਂ ਦੀ ਲੋੜ ਹੈ । ‘‘ਸੋ ਆਗਾਜ਼ ਤੋ ਅੱਛਾ ਹੈ, ਅੰਜ਼ਾਮ ਖੁਦਾ ਜਾਨੇ’’
ਸ਼ਾਲਾ ! ਸਾਡਾ ਸੁੰਦਰ ਸ਼ਹਿਰ ਗੈˆਗਾਂ ਦੀ ਹਿੰਸਾ, ਕਤਲਾਂ, ਡਰੰਗਾਂ ਅਤੇ ਕਰਾਈਮ ਤੋਂ ਛੁਟਕਾਰਾ ਪ੍ਰਾਪਤ ਕਰੇ ਅਤੇ ਸਵਰਗ ਵਰਗਾ ਮਹੌਲ ਸਿਰਜਣ ਵਾਸਤੇ ਸਾਰੇ ਨਾਗਰਿਕਾਂ, ਸਰਕਾਰੀ ਏਜੰਸੀਆਂ, ਸਿਟੀ ਕੌਂਸਲ, ਪੁਲੀਸ ਵਿਭਾਗ ਅਤੇ ਵਿਦਿਅਕ ਬੋਰਡ ਤੋਂ ਇਲਾਵਾ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਜੱਥੇਬੰਦੀਆਂ ਨੂੰ ਲੱਕ ਬੰਨ ਕੇ ਹਿੰਸਾ ਅਤੇ ਡਰੱਗਾਂ ਵਰਗੀਆਂ ਬੁਰਾਈਆਂ ਅਤੇ ਲਾਹਨਤਾਂ ਦੇ ਕੂੜੇ ਕਰਕਟ ਨੂੰ ਹੂੰਝ ਕੇ ਸੁੱਟਣ ਲਈ ਸਿਰ ਤੋੜ ਕੋਸ਼ਿਸ਼ਾਂ ਕਰਨ ਦੀ ਲੋੜ ਹੈ । ਲੋਕਾਂ ਨੂੰ ਵੀ ਗੈˆਗਾਂ ਦੀ ਹਿੰਸਾ, ਘਰੇਲੂ ਹਿੰਸਾ, ਡਰੱਗਾਂ ਅਤੇ ਕਰਾਈਮ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ ਵਾਸਤੇ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਕਿ ਇਹ ਸਾਡਾ ਸੁੰਦਰ ਸ਼ਹਿਰ ਮਨੁੱਖਤਾ ਦੇ ਰਹਿਣ ਲਈ ਪਾਕ ਪਵਿੱਤਰ ਸਥਾਨ ਬਣ ਸਕੇ ਅਤੇ ਲੋਕ ਸੁੱਖ ਅਤੇ ਸ਼ਾਂਤ ਜੀਵਨ ਦਾ ਅਨੰਦ ਮਾਣ ਸਕਣ ।


Added 2009-09-16 18:43:18

Modified 2009-09-16 18:44:29



<    Displaying 1-1 of 1 Articles    >    Page:


PassPort Login




©2010 The Punjabi Patrika. All Rights Reserved.


Last Modified: 2010-04-30 10:08:30
022mxo(801mns.008)
ver : 1.0.0