Today: July 31, 2010
Editorials




ਪਾਰਲੀਮੈˆਟ ਦਾ ਪ੍ਰੋਰੋਗੇਸ਼ਨ ਗੈਰ ਜਮਹੂਰੀ ਕਦਮ

Published February 12, 2010

ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਨੇ ਆਪਣੇ ਕਾਰਜਕਾਲ ਵਿੱਚ ਦੂਜੀ ਵਾਰ 30 ਦਸੰਬਰ 2009 ਨੂੰ ਪਾਰਲੀਮੈˆਟ ਉਠਾ (ਪ੍ਰੋਰੋਗ) ਦਿੱਤੀ ਹੈ। ਇਸ ਦਾ ਕਾਰਨ ਉਸ ਨੇ ਓਲੰਪਿਕ ਖੇਡਾਂ ਨੂੰ ਦੱਸਿਆ ਹੈ। ਪ੍ਰਧਾਨ ਮੰਤਰੀ ਦੇ ਇਸ ਫੈਸਲੇ ਵਿਰੁਧ ਸਾਰੀਆਂ ਹੀ ਵਿਰੋਧੀ ਧਿਰਾਂ ਇਕ ਮੁੱਠ ਵਿਰੋਧਤਾ ਕਰ ਰਹੀਆਂ ਹਨ। ਮੁਲਕ ਭਰ ਵਿੱਚ ਮੁਜ਼ਾਹਰੇ ਹੋ ਰਹੇ ਹਨ ਅਤੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਦੇਸ਼ ਦੇ ਸਾਹਮਣੇ ਹੋਰ ਕਈ ਜ਼ਰੂਰੀ ਮੁੱਦੇ ਸਨ ਜਿਨ੍ਹਾਂ ’ਤੇ ਪਾਰਲੀਮੈˆਟ ਨੇ ਵਿਚਾਰਾਂ ਕਰਨੀਆਂ ਸਨ।
ਪ੍ਰਧਾਨ ਮੰਤਰੀ ਨੇ ਅਜਿਹਾ ਕਰਕੇ ਅਫਗਾਨਿਸਤਾਨ ਵਿੱਚ ਕੈਨੇਡੀਅਨ ਫੌਜਾਂ ਵੱਲੋਂ ਨਿਭਾਏ ਜਾ ਰਹੇ ਰੋਲ ਬਾਰੇ ਸਰਕਾਰ ’ਤੇ ਹੋਣ ਵਾਲੀ ਨੁਕਤਾਚੀਨੀ ਤੋਂ ਬਚਣ ਲਈ ਇਹ ਜਮਹੂਰੀਅਤ ਵਿਰੋਧੀ ਕਦਮ ਚੁੱਕਿਆ ਹੈ। ਪਿਛਲੇ ਸਮੇਂ ਵਿੱਚ ਜਦੋਂ ਵਿਰੋਧੀ ਪਾਰਟੀਆਂ ਕੁਲੀਸ਼ਨ ਬਨਾਉਣ ਦੀ ਤਿਆਰੀ ਵਿੱਚ ਸਨ ਤਾਂ ਉਸ ਵੇਲੇ ਵੀ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਬਚਾਉਣ ਲਈ ਪਾਰਲੀਮੈˆਟ ਉਠਾ ਦਿੱਤੀ ਸੀ। ਫਿਰ ਦੁਬਾਰਾ ਚੋਣਾਂ ਹੋਈਆਂ ਤਾਂ ਨਤੀਜਾ ਪਹਿਲਾਂ ਵਾਲਾ ਹੀ ਰਿਹਾ । ਸੋ ਘੱਟ ਗਿਣਤੀ ਸਰਕਾਰ ਫੇਰ ਤੋਂ ਹੋਂਦ ਵਿੱਚ ਆਈ। ਮੰਦਵਾੜੇ ਦੇ ਚੱਲ ਰਹੇ ਸੰਕਟ ਦੌਰਾਨ ਇਸ ਸਰਕਾਰ ਨੂੰ ਚਲਦਾ ਰੱਖਣ ਵਿੱਚ ਆਮ ਰਾਏ ਅਤੇ ਸਹਿਮਤੀ ਹੋਈ। ਪਰ ਸਰਕਾਰ ਦੇਸ਼ ਦੇ ਭਲੇ ਹਿੱਤਾਂ ਨੂੰ ਤਿਲਾਂਜਲੀ ਦੇ ਕੇ ਆਪਣੀ ਪਾਰਟੀ ਦੇ ਹਿੱਤਾਂ ਨੂੰ ਹੀ ਮੁੱਖ ਰੱਖ ਰਹੀ ਹੈ। ਅਫਗਾਨਿਸਤਾਨ ਵਿੱਚ ਕੈਨੇਡੀਅਨ ਮਨੁੱਖੀ ਵਿਵਹਾਰ ਲਈ ਸਰਕਾਰ ਨੂੰ ਜਵਾਬ ਦੇਣਾ ਹੀ ਪੈਣਾ ਹੈ। ਇਸ ਨਾਲ ਕੈਨੇਡਾ ਦਾ ਸੰਸਾਰ ਭਰ ਵਿੱਚ ਜੋ ਮਨੁੱਖੀ ਹਿੱਤਾਂ ਦੇ ਰਖਵਾਲੇ ਹੋਣ ਦਾ ਸ਼ਾਨਦਾਰ ਅਕਸ ਬਣਿਆ ਹੋਇਆ ਸੀ ਉਹ ਧੁਆਂਖਿਆ ਅਤੇ ਧੁੰਦਲਾ ਹੋ ਗਿਆ ਹੈ। ਭਾਵੇਂ ਫੈਡਰਿਲ ਲਿਬਰਿਲ ਨੇ ਹਾਰਪਰ ਸਰਕਾਰ ਨੂੰ ਕੁੱਝ ਸ਼ਰਤਾਂ ਨਾਲ ਸਹਾਇਤਾ ਜਾਰੀ ਰੱਖੀ ਸੀ। ਪਰ ਹੁਣ ਉਹ ਇਸ ਸਰਕਾਰ ਨੂੰ ਡੇਗਣ ਵਿੱਚ ਦਿਲਚਸਪੀ ਰੱਖਦੀ ਸੀ ਤਾਂ ਕਨਜ਼ਰਵੇਟਿਵ ਪਾਰਟੀ ਦੀ ਬੁਨਿਆਦੀ ਨੀਤੀਆਂ ਨਾਲ ਵਿਰੋਧਤਾ ਵਾਲੀ ਖੱਬੇ ਪੱਖੀ ਪਾਰਟੀ ਐਨ. ਡੀ. ਪੀ. ਨੇ ਉਸ ਦੇ ਹੱਕ ਵਿੱਚ ਨਿਤਰਕੇ ਸ਼ਾਨਦਾਰ ਦੇਸ਼ ਭਗਤੀ ਦਾ ਸਬੂਤ ਦਿੱਤਾ। ਇਸ ਪਾਰਟੀ ਨੇ ਸਰਕਾਰ ਦੀ 88ਵੀਂ ਵਾਰ ਵਿਰੋਧਤਾ ਕੀਤੀ ਪਰ ਜਦੋਂ ਸੰਕਟ ਸਮੇਂ ਦੇਸ਼ ਦੇ ਹਿੱਤਾਂ ਦਾ ਸੁਆਲ ਆਇਆ ਤਾਂ ਐਨ. ਡੀ. ਪੀ. ਨੇ 89ਵੀਂ ਵਾਰ ਹਾਰਪਰ ਦੇ ਹੱਕ ਵਿੱਚ ਵੋਟ ਪਾਕੇ ਇਸ ਸਰਕਾਰ ਨੂੰ ਬਚਾ ਲਿਆ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਪਾਰਲੀਮੈˆਟ ਉਠਾਉਣ ਦਾ ਲੋਕਤੰਤਰ ਵਿਰੋਧੀ ਕਦਮ ਚੁੱਕ ਲਿਆ। ਭਾਵੇਂ ਕਨਜ਼ਰਵੇਟਿਵ ਪਾਰਟੀ ਵਾਲੇ ਇਸ ਦੇ ਹੱਕ ਵਿੱਚ ਕਾਵਾਂ ਰੌਲੀ ਪਾਈ ਜਾਣ ਪਰ ਹੈ ਇਹ ਲੋਕ ਵਿਰੋਧੀ ਕਦਮ ਹੀ ਹੈ । ਭਾਵੇਂ ਇਸ ਦਾ ਪ੍ਰਵਧਾਨ ਸੰਵਿਧਾਨ ਵਿੱਚ ਹੈ ਕਿ ਪ੍ਰਧਾਨ ਮੰਤਰੀ ਪਾਰਲੀਮੈˆਟ ਨੂੰ ਪ੍ਰੋਰੋਗ ਕਰਨ ਦਾ ਹੱਕ ਰਖਦਾ ਹੈ। ਪਰ ਹੁਣ ਲੋਕ ਇਸ ਸੰਵਿਧਾਨਕ ਸੁਵਿਧਾ ਵਿੱਚ ਸੁਧਾਰ ਦੀ ਮੰਗ ਕਰ ਰਹੇ ਹਨ ।
ਕੈਨੇਡਾ ਦੇ 143 ਸਾਲਾਂ ਦੇ ਇਤਿਹਾਸ ਵਿੱਚ 105ਵੀਂ ਵਾਰ ਇਸ ਧਾਰਾ ਦਾ ਪ੍ਰਯੋਗ ਹੋਇਆ ਹੈ। ਪ੍ਰਧਾਨ ਮੰਤਰੀ ਟਰੂਡੋ ਨੇ 11 ਵਾਰ ਇਸ ਦੀ ਵਰਤੋਂ ਕੀਤੀ ਅਤੇ ਜਾਹਨ ਕ੍ਰੀਚੀਅਨ ਪ੍ਰਧਾਨ ਮੰਤਰੀ ਨੇ ਚਾਰ ਵਾਰ ਪਾਰਲੀਮੈˆਟ ਉਠਾਈ। ਸੋ ਕੋਈ ਵੀ ਪਾਰਟੀ ਇਸਦੀ ਵਰਤੋਂ ਕਰਨ ਤੋਂ ਝਿਜਕੀ ਨਹੀਂ ਭਾਵੇਂ ਸਮੇਂ ਸਮੇਂ ਉਹ ਵਿਰੋਧ ਦੀ ਪਾਰਟੀ ਹੁੰਦਿਆਂ ਇਸ ਦਾ ਵਿਰੋਧ ਕਰਦੀ ਰਹਿੰਦੀ ਹੈ। ਜਦੋਂ ਵਿਰੋਧੀ ਧਿਰ ਸੱਤਾਧਾਰੀ ਪਾਰਟੀ ਤੇ ਇਸ ਦੀ ਕੁਵਰਤੋਂ ਕਰਨ ਦਾ ਦੋਸ਼ ਲਾਉਂਦੀ ਹੈ ਤਾਂ ਉਹ ਵੇਲੇ ਦੇ ਪ੍ਰਧਾਨ ਮੰਤਰੀ ਦੀ ਇਸ ਸੰਵਿਧਾਨਿਕ ਸਹੂਲਤ ਨੂੰ ਲੋਕਤੰਤਰ ਵਿਰੋਧੀ ਗਰਦਾਨਦੀ ਹੈ। ਜੋ ਕਿ ਠੀਕ ਨਹੀਂ, ਚਾਹੀਦਾ ਤਾਂ ਇਹ ਹੈ ਕਿ ਸਾਰੀਆਂ ਧਿਰਾਂ ਹੀ ਇਸ ਦੇ ਸੁਧਾਰ ਲਈ ਰਲ-ਮਿਲ ਕੇ ਕਦਮ ਚੁੱਕਣ। ਇਸ ਦਾ ਇਸਤੇਮਾਲ ਸੰਕਟ ਸਮੇਂ ਹੋਵੇ ਨਾ ਕਿ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ।
ਹੁਣ ਜਦੋਂ ਪਾਰਲੀਮੈˆਟ ਹਾਊਸ ਖੁਲ੍ਹੇਗਾ ਤਾਂ ਇਸ ਤੇ ਕਾਫੀ ਹੱਲਾ-ਗੁੱਲਾ ਤਾਂ ਹੋਵੇਗਾ ਹੀ ਅਤੇ ਹਾਰਪਰ ਸਾਹਿਬ ਨੂੰ ਕਈ ਮੁਸ਼ਕਲਾਂ ਦਾ ਸਾਹਮਣਾਂ ਵੀ ਕਰਨਾ ਪਏਗਾ ਇਸੇ ਲਈ ਉਸ ਨੇ ਆਪਣੇ ਸਾਰੇ ਮੈˆਬਰਾਂ ਨੂੰ ਹਾਜ਼ਰ ਰਹਿਣ ਲਈ ਕਿਹਾ ਹੈ। ਇਸ ਤੋਂ ਇਹ ਸੰਕੇਤ ਜਾਂਦਾ ਹੈ ਕਿ ਸਰਕਾਰ ਸੰਕਟ ਵਿੱਚ ਹੈ। ਜੇਕਰ ਵਿਰੋਧੀ ਧਿਰਾਂ ਇਕੱਠੀਆਂ ਹੋ ਗਈਆਂ ਤਾਂ ਇਸ ਘੱਟ ਗਿਣਤੀ ਸਰਕਾਰ ਦਾ ਇਹ ਆਖਰੀ ਸਮਾਗਮ ਹੋ ਸਕਦਾ ਹੈ।


Added 2010-02-10 15:42:06

Modified 2010-02-10 15:42:06




<    Displaying 1-1 of 1 Articles    >    Page:


PassPort Login




©2010 The Punjabi Patrika. All Rights Reserved.


Last Modified: 2010-04-30 10:08:30
022mxo(801mns.008)
ver : 1.0.0